Photos
Videos
45ਵਾਂ ਸਲਾਨਾ ਕੇਂਦਰੀ ਸਮਾਗਮ ਕੇਂਦਰੀ ਦਫਤਰ ਮਾਡਲ ਟਾਊਨ ਐਕਟੈੰਸ਼ਨ, ਲੁਧਿਆਣਾ - ਕੀਰਤਨ ਸਮਾਗਮ
18
3
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰਕ ਮਾਮਲੇ ਕੌਂਸਲ ਵਲੋਂ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ 21 ਅਕਤੂਬਰ 2017 ਨੂੰ ਹੁੰਮ ਹੁਮਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 52 ਕਵੀਆਂ ਦੇ ਇਤਿਹਾਸਕ ਕਵੀ ਦਰਬਾਰ ਦਾ ਅਨੰਦ ਮਾਣੋ - ਕਵੀਆਂ ਨੂੰ ਅਸੀਸਾਂ ਦਿਉ ਤੇ ਗੁਰਬਾਣੀ ਨੂੰ ਸਮਰਪਿਤ ਕਵੀਆਂ ਦੀ ਪ੍ਰੰਪਰਾ ਨੂੰ ਹੱਲਾਸ਼ੇਰੀ ਦਿਉ।
4
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰਕ ਮਾਮਲੇ ਕੌਂਸਲ ਵਲੋਂ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ 21 ਅਕਤੂਬਰ 2017 ਨੂੰ ਹੁੰਮ ਹੁਮਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 52 ਕਵੀਆਂ ਦੇ ਇਤਿਹਾਸਕ ਕਵੀ ਦਰਬਾਰ ਦਾ ਅਨੰਦ ਮਾਣੋ - ਕਵੀਆਂ ਨੂੰ ਅਸੀਸਾਂ ਦਿਉ ਤੇ ਗੁਰਬਾਣੀ ਨੂੰ ਸਮਰਪਿਤ ਕਵੀਆਂ ਦੀ ਪ੍ਰੰਪਰਾ ਨੂੰ ਹੱਲਾਸ਼ੇਰੀ ਦਿਉ।
4
Reviews
4.9
42 Reviews
Tell people what you think
Major Nagra
· November 3, 2017
GGSSC is premier organisation working relentlessly in propagation of Sikh values and rich Sikh heritage around the globe. I'm proud to attend several programs of this organisation. Keep it up.
Bhupinder Kaur Kavita
· December 30, 2017
Mil Sangat Gun Pargas.....The best institution /open university to practise talent gifted by WAHEGURU JI. Feeling blessed to be attached with this institution ,declared 'Messenger of Peace' by UNESCO
Parminder Singh Parminder Singh
· October 7, 2017
Work for Sikh panth and helpful for all religions people
ਗੁਰਦਾਸ ਪੁਰ ਪੰਜ਼ਾਬ
· November 21, 2017
Guru Gobind singh Study Cercle
Certificate
ਸਿੰਘ ਪਰਮਵੀਰ
· August 12, 2015
Awesome place.. I am always feeling blessed that I m a member of such a great Organization .. :) :)
Amardeep Kaur
· November 16, 2015
Had been a part of ggssc kotkapura...always feel blessed to join study circle activities...Now want to join at Ludhiana..
KuljinderJit Kaur Khalsa
· September 10, 2017
Excellent Job (Sewa)
Satguru ji mehar karke eh sewa lende rehan ji.....
Karam Bir Singh Kainth
· June 20, 2017
waheguru mhr kryy jii
ਸੁਖਦੀਪ ਸਿੰਘ ਸਭਰਾ
· October 29, 2016
Guru sahib is team ute mehar bhria hth rkhn.chardikla bakshn
Posts

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਅਤੇ ਚੀਫ਼ ਐਡਮਨਿਸਟ੍ਰੇਟਰ ਸ੍ਰ: ਗੁਰਮੀਤ ਸਿੰਘ ਜੀ ਇਨੀ ਦਿਨੀਂ ਯੂ.ਕੇ. ਵਿਚ ਹਨ। ਉਹਨਾਂ ਨੇ ਆਪਣੇ ਨਿੱਜੀ ਰੁਝੇਵਿਆਂ ਵਿਚੋਂ ਸਮਾਂ ਕੱਢਦੇ ਹੋਏ ਮਿਤੀ 20-3-2018 ਨੂੰ ਯੂ.ਕੇ. ਪਾਰਲੀਮੈਂਨਟੋਰੀਅਮ ਸ੍ਰ: ਤਨਮਨਜੀਤ ਸਿੰਘ ਢੇਸੀ ਨਾਲ ਪਾਰਲੀਮੈਂਟ ਹਾਊਸ ਵਿਖੇ ਮੁਲਾਕਾਤ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਸ੍ਰ: ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਸ੍ਰ: ਤਨਮਨਜੀਤ ਸਿੰਘ ਢੇਸੀ ਬਹੁਤ ਹੀ ਸੁਲਝੇ ਹੋਏ ਸਿੱਖ ਲੀਡਰ ਹਨ ਜਿਨਾਂ ਨੇ ਕੈਬਰਿਜ ਤੋਂ ਪੰਜਾਬੀ ਸੂਬਾ-ਲੈਂਗੂਏਜ ਧਰਮ ਤੇ ਸਿਆਸਤ ...ਵਿਸ਼ੇ ਵਿਚ ਐਮ.ਫਿਲ ਕੀਤੀ ਹੈ। ਉਹ ਸੱਤ ਭਾਸ਼ਾਵਾਂ ਦੇ ਮਾਹਿਰ ਹਨ ਇਹਨਾਂ ਵਿਚ ਅੰਗ੍ਰੇਜ਼ੀ, ਉਰਦੂ, ਫਰੈਂਚ, ਜਰਮਨ, ਹਿੰਦੀ, ਪੰਜਾਬੀ, ਲੈਟਨ ਤੇ ਇਟਾਲੀਅਨ ਸ਼ਾਮਿਲ ਹਨ। ਉਹ ਇਸ ਤੋਂ ਪਹਿਲਾਂ ਮੇਅਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ। ਉਹਨਾਂ ਦੱਸਿਆ ਕਿ ਸ੍ਰ: ਤਨਮਨਜੀਤ ਸਿੰਘ ਹੋਰਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸਮਾਜਕ ਕਾਰਜਾਂ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਬਦਾਂ ਵਿਚ ਸ਼ਾਲਾਘਾ ਕੀਤੀ ਅਤੇ ਨਾਲ ਹੀ ਹਰ ਤਰ੍ਹਾਂ ਦੇ ਯੋਗਦਾਨ ਦਾ ਭਰੋਸਾ ਵੀ ਦਵਾਇਆ। ਇਸ ਮੀਟਿੰਗ ਸਮੇਂ ਸ੍ਰ: ਗੁਰਮੀਤ ਸਿੰਘ ਜੀ ਦੇ ਹੋਣਹਾਰ ਸਪੁੱਤਰ ਇੰਜੀ: ਸ੍ਰ: ਖੁਸ਼ਵਿੰਦਰ ਸਿੰਘ ਵੀ ਹਾਜ਼ਰ ਸਨ।ਰਿਪੋਰਟ :-ਗੁਰਸ਼ਰਨ ਸਿੰਘ ਜਨਰਲ ਸਕੱਤਰ ਕੇਂਦਰੀ ਦਫਤਰ

See More

S.Gurmit Singh Chief Adminstrator Guru Gobind Singh Study Circle who is presently in United Kingdom held an impressive meeting with honourable UK member of parliament S. Tanmanjit Singh Dhesi on 20th March 2018 at Parliament House London. After the meeting S.Gurmit Singh told that S.Tanmanjit Singh is the first turbaned UK MP ,very intelligent ,Cambridge educated, M. Phill (subject”PUNJABI SUBHA-Language. Religion & Politics” ) able to speak EIGHT languages ( English, Urdu...,French, German,Hindi, Punjabi,Latin, Italian ) very popular parliamentarian, ex Mayor of Gravesend. Due to parliamentary engagements the UK MP could not attend the 3rd Vishav Punjabi Bhasha Vikas Conference held on 20th January 2018 at Ropar organised by Guru Gobind Singh Study Circle. The UK MP strongly supported the World wide GGSSC movement for the cause of promotion of mother tongue Punjabi. He was very much impressed and appreciate the activities of Guru Gobind Singh Study Circle aimed at Sarbat da Bhallah and assured all support and help - Report by: S.Gursharan Singh Gen Secretary Head Office GGSSC Ludhiana

See More
Posts

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਵਲੋ 20 ਜਨਵਰੀ 2018 ਨੂੰ ਸਰਕਾਰੀ ਕਾਲਜ ਰੋਪੜ ਵਿਖੇ ਆਯੋਜਿਤ ਕੀਤੀ ਗਈ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਬਾਰੇ ਵਿਸਤ੍ਰਿਤ ਜਾਣਕਾਰੀ ਬ੍ਰਿਗੇਡੀਅਰ ਕੁਲਦੀਪ ਸਿੰਘ ਜੀ ਦੀ ਕਲਮ ਤੋ ਮਿਤੀ 19/3/2018 ਦੇ ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ਇਸ ਲੇਖ ਦਾ ਪਹਿਲਾ ਭਾਗ ਛਪਿਆ ਸੀ। ਅਜ 20/3/2018 ਦੇ ਪਰਚੇ ਵਿਚ ਲੇਖ ਦਾ ਦੂਜਾ ਭਾਗ ਪੜ੍ਹੋ ਜੀ - ਧੰਨਵਾਦ

Image may contain: 1 person

19 ਮਾਰਚ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਮ੍ਰਿਤਸਰ-ਤਰਨ ਤਾਰਨ ਜ਼ੋਨ ਵੱਲੋੰ ਭਾਈ ਬਲਵਿੰਦਰ ਸਿੰਘ ਪੱਟੀ ( ਹੈੱਡ ਗ੍ਰੰਥੀ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ) ਦੇ ਵਿਸ਼ੇਸ਼ ਸਹਿਯੋਗ ਨਾਲ ਇਲਾਕੇ ਵਿੱਚ ਅਨੇਕਾਂ ਗੁਰਮਤਿ ਕਾਰਜ਼ ਨਿਰੰਤਰ ਕੀਤੇ ਜਾ ਰਹੇ ਹਨ। ਇਸ ਤਹਿਤ ਹੀ ਸਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ 'ਵਾਤਾਵਰਨ ਦਿਵਸ' ਜਿੱਥੇ ਵਿਸ਼ਵ ਵਿਆਪੀ ਪੱਧਰ ਤੇ ਸਮੁੱਚੇ ਸਿੱਖ ਜਗਤ ਵਲੋਂ ਬਡ਼ੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਹੈ, ਉੱਥੇ ਪੱਟੀ ਇਲਾਕੇ ਵਿੱਚ ਵੱਖ ਵੱਖ ਪਿੰਡਾਂ ਦੇ ਸਕੂਲਾਂ-ਕਾਲਜਾਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸ...ਰਕਲ, ਖੇਤਰ ਪੱਟੀ, ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਵਲੋਂ "ਵਾਤਾਵਰਨ ਸੰਭਾਲ" ਮੁਹਿੰਮ ਚਲਾਈ ਗਈ ਹੈ ਜੋ 14 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਅੱਜ ਭਾਈ ਗੁਰਨਿਸ਼ਾਨ ਸਿੰਘ ਪੱਟੀ ਵੱਲੋੰ ਭਾਈ ਜਗਰੂਪ ਸਿੰਘ ਬੁਰਜ ਦੇ ਸਹਿਯੋਗ ਨਾਲ ਗੁਰਦੁਆਰਾ ਫਲਾਈ ਸਾਹਿਬ ਪਿੰਡ ਬੁਰਜ ਵਿਖੇ 50 ਛਾਂਦਾਰ ਬੂਟੇ ਲਗਾਏ ਗਏ । ਗੁਰਦੁਆਰਾ ਪ੍ਰਬੰਧਕ ਬਾਬਾ ਗੁਰਨਾਮ ਸਿੰਘ ਨੇ ਸਟੱਡੀ ਸਰਕਲ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ, ਪਿੰਡ ਨੰਦਪੁਰ ਅਤੇ ਸਰਕਾਰੀ ਹਾਈ ਸਕੂਲ ਪਿੰਡ ਸਰਹਾਲੀ ਮੰਡ ਵਿਖੇ 5-5 ਬੂਟੇ ਲਗਾਏ ਗਏ। ਪਿੰਡ ਸ਼ਕਰੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਵੀ ਸਟੱਡੀ ਸਰਕਲ ਵੱਲੋੰ ਬੂਟੇ ਲਗਾਏ ਗਏ। ਸਕੂਲ ਦੇ ਮੁੱਖੀ ਅਧਿਆਪਕਾਂ ਨੇ ਸਟੱਡੀ ਸਰਕਲ ਦਾ ਧੰਨਵਾਦ ਕੀਤਾ ਅਤੇ ਇਸ ਕਾਰਜ ਦੀ ਸ਼ਲਾਘਾ ਕੀਤੀ।ਇਸ ਮੌਕੇ ਜਗਰੂਪ ਸਿੰਘ ਬੁਰਜ, ਗੁਰਨਿਸ਼ਾਨ ਸਿੰਘ ਪੱਟੀ, ਕਾਕਾ ਜਪਰੂਪ ਸਿੰਘ ਹਾਜ਼ਿਰ ਸਨ।ਰਿਪੋਰਟ :-ਹਰਜਿੰਦਰ ਸਿੰਘ ਮਾਣਕਪੁਰਾ ਜੋਨਲ ਸਕੱਤਰ

See More

17 ਮਾਰਚ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਮ੍ਰਿਤਸਰ ਤਰਨਤਾਰਨ ਜੋਨ ਵੱਲੋੰ ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਚੱਲ ਰਿਹਾ ਪੂਰਾ ਹਫ਼ਤਾ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ ਕਰਕੇ "ਵਾਤਾਵਰਣ ਦੀ ਸੰਭਾਲ" ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਭਾਈ ਗੁਰਨਿਸ਼ਾਨ ਸਿੰਘ ਵਲੋਂ ਵਣ ਰੇਂਜ ਅਫਸਰ ਸ ਹਰਦੇਵ ਸਿੰਘ ਜੀ ਦੇ ਸਹਾਇਤਾ ਨਾਲ ਹਰੀਕੇ-ਪਰਿੰਗੜੀ ਰੋਡ ਤੇ ਸਥਿੱਤ ਸ ਬਲਕਾਰ ਸਿੰਘ ਲੀਲ ਦੇ ਬਾਗ ਦੇ ਬਾਹਰ ਸੜਕ ਦੇ ਕਿਨਾਰੇ ਤੇ 10 ਛਾਂਦਾਰ ਰੁੱਖ ਲਗਾਏ ਗਏ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਵੀ ਪ੍ਰਿਸੀਪਲ ...ਸ਼੍ਰੀ ਆਰ.ਕੇ.ਮਰਵਾਹਾ ਜੀ ਨੇ ਸਟੱਡੀ ਸਰਕਲ ਦੀ ਟੀਮ ਨਾਲ ਮਿਲ ਕੇ ਕਾਲਜ ਵਿਖੇ 5 ਰੁੱਖ ਲਗਾਏ। ਜਿਕਰਯੋਗ ਹੈ ਕਿ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਸ਼੍ਰੀ ਮਰਵਾਹਾ ਜੀ ਨੇ ਪਹਿਲਾਂ ਵੀ ਕਾਲਜ ਕੰਮਲੈਕਸ ਵਿੱਚ ਬਹੁਤ ਸਾਰੇ ਰੁੱਖ ਆਪਣੇ ਹੱਥੀਂ ਲਗਵਾਏ ਹਨ। ਇਸ ਮੌਕੇ ਭਾਈ ਗੁਰਨਿਸ਼ਾਨ ਸਿੰਘ ਨੇ ਸਮਾਜ ਨੂੰ ਅਪੀਲ ਕੀਤੀ ਕਿ ਸਾਨੂੰ ਵਾਤਾਵਰਣ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਖੁਸ਼ੀ ਗਮੀਂ ਵਾਲੇ ਪ੍ਰੋਗਰਾਮਾਂ ਵਿੱਚ ਥਰਮੋਕੋਲ ਅਤੇ ਪਲਾਸਟਿਕ ਦੇ ਗਲਾਸ/ਪਲੇਟਾਂ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵਾਤਵਰਣ ਬਹੁਤ ਖਰਾਬ ਹੋ ਰਿਹਾ ਹੈ। ਇਸ ਸਮੇਂ ਉਹਨਾਂ ਨਾਲ ਸ ਬਲਕਾਰ ਸਿੰਘ ਲੀਲ, ਅਮ੍ਰਿਤਪਾਲ ਸਿੰਘ, ਸ ਪਰਮਿੰਦਰ ਸਿੰਘ, ਅਵਤਾਰ ਸਿੰਘ ਢਿੱਲੋਂ, ਸ਼੍ਰੀ ਹੇਮਰਾਜ ਜੀ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਿਰ ਸਨ।ਰਿਪੋਰਟ :-ਹਰਜਿੰਦਰ ਸਿੰਘ ਮਾਣਕਪੁਰਾ ਜੋਨਲ ਸਕੱਤਰ

See More

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਵਲੋ 20 ਜਨਵਰੀ 2018 ਨੂੰ ਸਰਕਾਰੀ ਕਾਲਜ ਰੋਪੜ ਵਿਖੇ ਆਯੋਜਿਤ ਕੀਤੀ ਗਈ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਬਾਰੇ ਵਿਸਤ੍ਰਿਤ ਜਾਣਕਾਰੀ ਬ੍ਰਿਗੇਡੀਅਰ ਕੁਲਦੀਪ ਸਿੰਘ ਜੀ ਦੀ ਕਲਮ ਤੋ ਅਜ ਮਿਤੀ 19/3/2018 ਦੇ ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ਪੜ੍ਹੋ ਜੀ - ਇਸ ਲੇਖ ਦਾ ਦੂਜਾ ਹਿੱਸਾ ਕਲ ਦੇ ਅਖਬਾਰ ਵਿੱਚ ਛਪੇਗਾ - ਧੰਨਵਾਦ

Image may contain: 1 person

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਮੁਕਤਸਰ ਬਠਿੰਡਾ ਜੋਨ ਦੇ ਖੇਤਰ ਗਿੱਦੜਬਾਹਾ ਵਲੋਂ ਪਿੰਡ ਹੁਸਨਰ ਵਿਖੇ 18.3.2018 ਨੂੰ ਹਫਤਾਵਾਰੀ ਸਖਸ਼ੀਅਤ ਉਸਾਰੀ ਕਲਾਸ ਲਗਾਈ ਗਈ ।ਜਿਸ ਵਿੱਚ ਸ ਸ਼ਿਵਰਾਜ ਸਿੰਘ ਨੇ ਚੰਗੇ ਕਿਵੇਂ ਬਣਿਆ ਜਾਵੇ ਵਿਸ਼ੇ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ।ਰਿਪੋਰਟ :-ਪ੍ਰੋ ਗੁਰਪ੍ਰੀਤ ਸਿੰਘ ਜੋਨਲ ਸਕੱਤਰ

Image may contain: one or more people, people sitting, table and outdoor

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਉਤੱਰ ਪ੍ਰਦੇਸ਼ ਸਟੇਟ ਕੌਸਲ ਵਲੋ ਕਾਨਪੁਰ ਦੇ ਨਾਲ ਦੇ ਪਿੰਡਾਂ ਵਿੱਚ ਅੱਜ 18.3.2018 ਨੂੰ ਗੁਰਮਤਿ ਪ੍ਰਚਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿਕਲੀਗਰ ਸਿੱਖ ਪਰਿਵਾਰਾਂ ਨੇ ਸ਼ਾਮਿਲ ਹੋ ਕੇ ਗੁਰਬਾਣੀ ਹਰਿ ਜਸ ਦਾ ਅਨੰਦ ਮਾਣਿਆ। ਵੀਰ ਹਰਜਿੰਦਰ ਸਿੰਘ ਅਤੇ ਵੀਰ ਮਨਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਿਪਟੀ ਸਟੇਟ ਸਕੱਤਰ ਵੀਰ ਮਨਮੀਤ ਸਿੰਘ ਜੀ ਨੇ ਗੁਰਬਾਣੀ ਸ਼ਬਦ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨੂੰ ਗੁਰਮਤਿ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੱਤੀ।ਉਹਨਾਂ ਅੱਗੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਿਕਲੀਗਰ ਪਰਿਵਾਰਾਂ ਵਿੱਚ ਵਿਚਰਨ ਅਤੇ ਨਾਮ ਬਾਣੀ ਨਾਲ ਜੋੜਨ ਦੇ ਉਪਰਾਲੇ ਲਗਾਤਾਰ ਚਲਦੇ ਰਹਿਣਗੇ ।ਰਿਪੋਰਟ :- ਨਿਰਮਲ ਸਿੰਘ ਸਟੇਟ ਸਕੱਤਰ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਤਹਿਗੜ੍ਹ ਸਾਹਿਬ ਜ਼ੋਨ ਵੱਲੋਂ ਪਿੰਡ ਖਮਾਣੋਂ ਕਲਾਂ ਵਿਖੇ ਚਾਰ ਸਾਹਿਬਜ਼ਾਦੇ ਪਾਰਟ 2 ਫਿਲਮ ਦਿਖਾਈ ਗਈ ਇਸ ਵਕਤ ਪਿੰਡ ਦੇ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਸਨ ਬੱਚਿਆਂ ਤੋਂ ਪ੍ਰਸ਼ਨ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਇਨਾਮ ਦਿੱਤੇ ਗਏ l ਇਸ ਮੌਕੇ ਜ਼ੋਨਲ ਸਕੱਤਰ ਅਮਰਪ੍ਰੀਤ ਸਿੰਘ ਪੰਜਕੋਹਾ ਤੇ ਜਸਵੀਰ ਸਿੰਘ ਖੰਟ ਤੋਂ ਇਲਾਵਾ ਜਸਕਰਨ ਸਿੰਘ ਖਮਾਣੋਂ ਪ੍ਰੀਤਇੰਦਰ ਸਿੰਘ ਖਮਾਣੋਂ ਆਦਿ ਵੀ ਮੌਜੂਦ ਸਨ

15 ਮਾਰਚ ਸਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ 'ਵਾਤਾਵਰਨ ਦਿਵਸ' ਜਿੱਥੇ ਵਿਸ਼ਵ ਵਿਆਪੀ ਪੱਧਰ ਤੇ ਸਮੁੱਚੇ ਸਿੱਖ ਜਗਤ ਵਲੋਂ ਬਡ਼ੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਮ੍ਰਿਤਸਰ-ਤਰਨਤਾਰਨ ਜੋਨ ਵਲੋ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੁਆਰਾ ਚਲਾਏ ਗਏ ਮੱਨੁਖਤਾ-ਹਿੱਤ ਕਾਰਜ਼ਾਂ ਨੂੰ ਅੱਗੇ ਤੋਰਿਆ, ਉੱਥੇ ਨਾਲ ਹੀ ਵਾਤਾਵਰਣ ਦੀ ਸੰਭਾਲ ਹਿੱਤ ਬਾਗ਼ ਲਗਵਾਏ, ਦਵਾਖਾਨੇ ਖੋਲ੍ਹੇ, ਅਤੇ ਕੀਰਤਪੁਰ ਸਾਹਿਬ ਵਿਖੇ 'ਬਰਡ-ਸੈਂਚਰੀ' ਵੀ ਸਥਾਪਿਤ ਕੀਤੀ ਗਈ। ਏ...ਸੇ ਤਹਿਤ ਅੱਜ ਪ੍ਰਚਾਰਕ ਕੁਲਦੀਪ ਸਿੰਘ ਗੁਲਾਲੀਪੁਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਬੇਗੇਪੁਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਦੀ ਟੀਮ ਵੱਲੋੰ ਵੱਖ ਵੱਖ ਸਕੂਲਾਂ ਵਿਚ ਜਾ ਕੇ ਬੂਟੇ ਲਗਾਏ ਗਏ। ਇਸ ਮੌਕੇ ਸਕੂਲਾਂ ਦੇ ਮੁੱਖੀਆਂ, ਅਧਿਆਪਕਾਂ ਅਤੇ ਬਚਿਆਂ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਦਿੱਤਾ। ਜਥੇਬੰਦੀ ਦੇ ੲਿਹਨਾ ਕਾਰਜਾ ਦੀ ਬਹੁਤ ਸਲਾਘਾ ਕੀਤੀ। ਸਰਕਾਰੀ ਮਿਡਲ ਸਕੁਲ ਬੇਗੇਪੁਰ ਅਤੇ ਸਰਕਾਰੀ ਕੰਨਿਅਾ ਸੈਕੰਡਰੀ ਸਕੂਲ ਸਾਹਬਾਜਪੁਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮਾਸਿਕ ਮੈਗਜ਼ੀਨ ਸਾਡਾ ਵਿਰਸਾ ਸਾਡਾ ਗੌਰਵ ਲਗਾਇਆ ਗਿਆ। ਰਿਪੋਰਟ : ਹਰਜਿੰਦਰ ਸਿੰਘ ਜੋਨਲ ਸਕੱਤਰ ਅਮ੍ਰਿਤਸਰ- ਤਰਨਤਾਰਨ ਜੋਨ

See More
Image may contain: 12 people, people smiling, outdoor
Image may contain: 2 people, beard and hat
Image may contain: 7 people, people smiling, people standing and outdoor
Image may contain: 23 people, people standing

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਜੋਨ ਵਲੋ 8 ਅਪ੍ਰੈਲ 2018 ਨੂੰ ਗਿੱਦੜਬਾਹਾ ਤੋ ਸਵੇਰੇ 8.30 ਵਜੇ "ਦਸਤਾਰ ਚੇਤਨਾ ਮਾਰਚ" ਅਰੰਭ ਹੋਕੇ 14 ਪ੍ਰਮੁਖ ਪਿੰਡਾਂ ਵਿੱਚ ਪੜਾਅ ਕਰਦਾ ਹੋਇਆ ਸ਼ਾਮ ਨੂੰ ਵਾਪਸ ਗਿੱਦੜਬਾਹਾ ਵਿਖੇ ਹੀ ਆ ਕੇ ਸਮਾਪਤ ਹੋਵੇਗਾ। ਇਸ ਦਸਤਾਰ ਚੇਤਨਾ ਮਾਰਚ ਦੀ ਸਫਲਤਾ ਲਈ ਜੋਨ ਦੇ ਕਾਰਜਕਰਤਾ ਪੂਰੇ ਉਤਸ਼ਾਹ ਨਾਲ ਤਿਆਰੀਆਂ ਵਿੱਚ ਜੁੱਟੇ ਹੋਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਜੋਨਲ ਸਕੱਤਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਕੇਵਲ ਸਾਬਤ ਸੂਰਤ ਨੋਜਵਾਨ ਸੁੰਦਰ ਦਸਤਾਰਾਂ ਸਜਾ ਕੇ "ਦਸਤਾਰ ਸਾਡਾ ਮਾਣ- ਦਸਤਾਰ ਸਿੱਖ ਦੀ ਸ਼ਾਨ" ਦਾ ਸੰਦੇਸ਼ ਦਿੰਦੇ ਹੋਏ ਦਸਤਾਰ ਪ੍ਰਤੀ ਪੂਰੇ ਖੇਤਰ ਵਿਚ ਚੇਤਨਾ ਦਾ ਸੰਚਾਰ ਕਰਨਗੇ।ਉਨ੍ਹਾਂ ਦਸਿਆ ਕਿ ਇਲਾਕੇ ਦੇ ਪਿੰਡਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਵੱਡੀ ਗਿਣਤੀ ਵਿੱਚ ਨੋਜਵਾਨ ਇਸ ਮਾਰਚ ਵਿੱਚ ਸ਼ਾਮਲ ਹੋਣਗੇ।
ਰਿਪੋਰਟ : ਪ੍ਰੋ:ਗੁਰਪ੍ਰੀਤ ਸਿੰਘ ਜੋਨਲ ਸਕੱਤਰ ਫਰੀਦਕੋਟ-ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਜੋਨ

No automatic alt text available.